Posts

Showing posts from November, 2020

ਜਿੰਮੀਦਾਰ ਬੰਦੇ

Image
  ਰੋਹੀਆਂ ਟਿੱਬੇ ਟੱਪਦੇ ਟੱਪਦੇ ਖੇਤਾਂ ਦੀਆਂ ਵੱਟਾਂ ਤੇ ਮੇਲ੍ਹਦੇ ਸਮਿਆਂ ਦੇ ਖਾਲ ਛਪਾਕ ਕਰਕੇ ਟੱਪ ਗਏ ਆਂ। ਜਦੋਂ ਬਰਸੀਨ ਵੱਢਦਿਆਂ ਚੇਤਾ ਖੁੰਢ ਤੇ ਚਲਦੀ ਤਾਸ਼ ਦਾ ਬਾਜੀ ਤੇ ਪਹੁੰਚਦੈ ਤਾਂ ਦਾਤੀ ਨਾਲ ਟੁੱਕਿਆ  ਅੰਗੂਠਾ ਸਿਰਫ ਚੂਸਿਆ ਜਾ ਸਕਦੇ। ਹਲ ਵਾਹੁਦਿਆਂ ਵਾਹੁਦਿਆਂ ਵਾਹਨ ਚ ਟਟਹਿਰੀ ਦੇ ਆਲਣ ਦੇਖ ਕੇ ਮਰਲਾ ਕੁ ਥਾਂ ਮੱਲੋ ਮੱਲੀ ਛੱਡੀ ਜਾਂਦੀ ਐ। ਨਿੱਕੇ ਹੁੰਦਿਆਂ ਸੂਈ ਮੀਣੀ ਦੀ ਕੱਟੀ ਚਾਵਾਂ ਨਾਲ ਪਾਲ ਕੇ ਭੈਣ ਦੇ ਵਿਆਹ ਤੇ ਜਦੋਂ ਵੇਚਣੀ ਪੈਂਦੀ ਐ ਤਾਂ ਭੁੱਬ ਮੱਲੋ ਮੱਲੀ ਨਿਕਲਦੀ ਐ। ਕੰਮੀ ਧੰਦੇ ਰੁੱਝਿਆਂ ਦੇ ਬੇਬੇ ਦੀ ਸੰਦੂਕ ਪਈਆਂ ਪੱਗਾਂ ਕੱਲੀਆਂ ਵੈਸਾਖੀ ਨੂੰ ਈ ਜਾਗਦੀਐਂ । ਚੇਤੇ ਕਰਨ ਨੂੰ ਤਾਂ ਬੜਾ ਕੁਝ ਐ ਪਰ ਹੁਣ ਖਰੀਂਢ ਪੱਟ ਵੀ ਲਈਏ ਤਾਂ ਉਹ ਲਹੂ ਨੀ ਚੂਸ ਹੋਣਾ। ਪੱਛੋਂ ਦੀ ਵਾਅ ਨਾਲ ਉੱਡ ਕੇ ਕੁੱਪਾਂ ਦੀਆਂ ਵਿਰਲਾਂ ਚੋਂ ਉੱਡੀ ਤੂੜੀ ਦੇ ਅੱਖਾਂ ਵਿੱਚ ਪਏ ਕਣ ਰਹਿੰਦੀਆਂ ਪੀੜੀਆਂ ਤੱਕ ਰੜਕਣ ਗੇ